Bhen da Pyaar Punjabi Poetry by Ranjot Singh

* ਭੈਣ ਦਾ ਪਿਆਰ *

ਅੱਜ ਲਿਖਣਾ ਚਾਹੁੰਦਾਂ ਭੈਣ ਲਈ
ਜਿਹਨੇ ਬਚਪਨ ਨਾਲ ਗੁਜ਼ਾਰਿਆ ਏ
ਮੈਥੋਂ ਦੂਰ ਹੋ ਗਈ ਬੇਸ਼ੱਕ ਉਹ
ਤਾਂ ਵੀ ਦਿਲ ਵਿੱਚ ਘਰ ਮੇਰੇ ਉਸਾਰਿਆ ਏ

ਯਾਦ ਆ ਜਾਂਦੀਆਂ ਯਾਦਾਂ ਉਹ ਪਰਾਣੀਆ
ਅਸੀਂ ਖੇਡਣਾਂ ਦੋਨਾਂ ਇਕੱਠਿਆਂ ਵਾਂਗ ਹਾਣੀਆਂ
ਲੜਨਾਂ ਲੜਾਈ ਵੀ ਹੋ ਜਾਂਦੀ ਫਿਰ ਮੰਮੀ ਤੋਂ ਕੁੱਟ ਖਾ ਲੈਂਦੇ
ਥੋੜਾ ਟਾਇਮ ਗੁੱਸੇ ਰਹਿ ਕੇ ਇਕ ਦੂਜੇ ਨੂੰ ਫਿਰ ਮਣਾ ਲੈਂਦੇ

ਅੱਜ ਜਦ ਮੈਨੂੰ ਭੈਣ ਮਿਲਦੀ ਮੇਰਾ ਸੀਨਾ ਠਰ ਜਾਂਦਾ
ਮੈਨੂੰ ਦੇਖ ਕੇ ਉਹਦੀਆਂ ਅੱਖਾਂ ਵਿੱਚ ਹੰਜੂ ਵੀ ਭਰ ਜਾਂਦਾ
ਪੱਤਿਆਂ ਤੇ ਟਾਹਣੀਆਂ ਵਾਂਗ ਸਾਡਾ ਰਿਸ਼ਤਾ ਭੈਣ-ਭਰਾ ਦਾ
ਖਿੜਿਆ ਰਹੇ ਗੁਲਾਬਾਂ ਵਾਂਗ ਇਹ ਰਿਸ਼ਤਾ ਭੈਣ-ਭਰਾ ਦਾ

ਰੱਖੜੀ ਵਾਲੇ ਦਿਨ ਵੀ ਮੈਨੂੰ ਯਾਦ ਬੜੀ ਆਉਂਦੀ ਏ
ਛੇਤੀ ਬੰਨ੍ਹੇ ਮੇਰੇ ਗੁੱਟ ਉਤੇ ਰੱਖੜੀ ਦੀ ਗੱਲ ਵੀ ਸਤਾਉਂਦੀ ਏ
ਜ਼ਿੰਦਗੀ ਚ ਬਣਦਾ ਦਸਵੰਧ ਵੀ ਮੈਂ ਦਿਊਂਗਾ
ਜਿੰਨਾਂ ਟਾਈਮ ਜਿਉਂਦਾ ਹਾਂ ਭੈਣ ਨਾਲ ਤੇਰੇ ਰਹੂੰਗਾ
ਰਣਜੋਤ ਸਿੰਘ
 •  0 comments  •  flag
Share on Twitter
Published on March 28, 2020 00:31 Tags: punjabi-poetry
No comments have been added yet.